World Press Freedom Day: ਪ੍ਰਗਟਾਵੇ ਦੀ ਆਜ਼ਾਦੀ ਨਾਲ ਜੁੜੇ 7 ਮਹਾਨ ਵਿਚਾਰ

ਜਾਰਜ ਓਰਵੈੱਲ
ਤਸਵੀਰ ਕੈਪਸ਼ਨ, ਬੀਬੀਸੀ ਦੇ ਲੰਡਨ ਦਫ਼ਤਰ ਦੇ ਬਾਹਰ ਲੇਖਕ ਜਾਰਜ ਓਰਵੈੱਲ ਦਾ ਬੁੱਤ
ਪ੍ਰਕਾਸ਼ਿਤ

ਅੱਜ ਪ੍ਰੈੱਸ ਦੀ ਆਜ਼ਾਦੀ ਦੇ ਸਿਧਾਂਤਾ ਨੂੰ ਮਾਣਨ, ਆਪਣੀ ਆਜ਼ਾਦੀ 'ਤੇ ਹਮਲੇ ਤੋਂ ਮੀਡੀਆ ਦੀ ਰੱਖਿਆ ਕਰਨ ਅਤੇ ਉਨ੍ਹਾਂ ਲੋਕਾਂ ਨੂੰ ਸਰਧਾਂਜ਼ਲੀ ਦੇਣ ਦਾ ਦਿਨ ਹੈ, ਜਿਨ੍ਹਾਂ ਕੰਮ ਦੌਰਾਨ ਆਪਣੀਆਂ ਜਾਨਾਂ ਗੁਆ ਦਿੱਤੀਆਂ।

ਪਰ ਹਰ ਕੋਈ ਪੱਤਰਕਾਰਾਂ ਦਾ ਪ੍ਰਸ਼ੰਸਕ ਨਹੀਂ ਹੁੰਦਾ। ਅੱਜ ਦੇ ਜਾਅਲੀ ਤੇ ਝੂਠੀਆਂ ਖ਼ਬਰਾਂ ਦੇ ਇਸ ਦੌਰ 'ਚ ਆਲੇ ਦੁਆਲੇ ਬਹੁਤ ਨਿਰਾਸ਼ਾ ਹੁੰਦੀ ਹੈ।

ਪੱਤਰਕਾਰ ਅਕਸਰ ਦੁਨੀਆਂ ਦੇ ਸਭ ਤੋਂ ਵੱਧ ਨਫ਼ਰਤ ਕੀਤੇ ਜਾਣ ਨਾਲੇ ਵਾਲੇ 10 ਕੰਮਾ 'ਚ ਸ਼ੁਮਾਰ ਹਨ।

ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਹਾੜੇ ਮੌਕੇ ਅਸੀਂ ਕੁਝ ਮਕਬੂਲ ਲੋਕਾਂ ਦੇ ਪ੍ਰੈੱਸ ਦੀ ਆਜ਼ਾਦੀ ਨਾਲ ਜੁੜੇ ਕੁਝ ਵਿਚਾਰਾਂ ਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਜੋ ਤੁਸੀਂ ਕਹਿ ਰਹੇ ਹੋ ਮੈਂ ਉਸ ਨਾਲ ਸਹਿਮਤ ਨਹੀਂ ਹਾਂ, ਪਰ ਤੁਹਾਡੀ ਉਸ ਗੱਲ ਨੂੰ ਕਹਿਣ ਦੇ ਹੱਕ ਦੀ ਮੈਂ ਮਰਦੇ ਦਮ ਤੱਕ ਪੈਰਵੀ ਕਰਾਂਗਾ - ਵੋਲਟੇਅਰ

ਵੋਲਟੇਅਰ
ਤਸਵੀਰ ਕੈਪਸ਼ਨ, ਫ੍ਰੈਂਚ ਲੇਖਕ ਅਤੇ ਇਤਿਹਾਸਕਰ ਵੋਲਟੇਅਰ ਧਰਮ ਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਵਕਾਲਤ ਕਰਦੇ ਸਨ

ਜੇ ਆਜ਼ਾਦੀ ਦਾ ਮਤਲਬ ਕਿਸੇ ਵੀ ਚੀਜ਼ ਦਾ ਅਰਥ ਹੈ ਤਾਂ ਲੋਕਾਂ ਨੂੰ ਦੱਸਣ ਦਾ ਹੱਕ ਹੈ ਕਿ ਉਹ ਕੀ ਨਹੀਂ ਸੁਣਨਾ ਚਾਹੁੰਦੇ -ਜਾਰਜ ਓਰਵੈੱਲ

ਜਾਰਜ ਓਰਵੈੱਲ
ਤਸਵੀਰ ਕੈਪਸ਼ਨ, ਐਨਿਮਲ ਫਾਰਮ ਅਤੇ 1984 ਸਮੇਂ ਦੇ ਲੇਖਕ ਜਾਰਜ ਓਰਵੈੱਲ ਨੇ ਬੀਬੀਸੀ ਲਈ 2 ਸਾਲ ਕੰਮ ਕੀਤਾ

ਪ੍ਰੈੱਸ ਦੀ ਆਜ਼ਾਦੀ ਇੱਕ ਵੱਕਾਰੀ ਸਨਮਾਨ ਹੈ ਜੋ ਕਿ ਕੋਈ ਵੀ ਦੇਸ਼ ਮੁਕਤ ਨਹੀਂ ਕਰ ਸਕਦਾ - ਮਹਾਤਮਾ ਗਾਂਧੀ

ਮਹਾਤਮਾ ਗਾਂਧੀ
ਤਸਵੀਰ ਕੈਪਸ਼ਨ, ਬ੍ਰਿਟਿਸ਼ ਹਕੁਮਤ ਖ਼ਿਲਾਫ਼ ਭਾਰਤ ਦੀ ਆਜ਼ਾਦੀ ਦੇ ਵਿਦਰੋਹ ਦੇ ਲੀਡਰ ਸਨ ਮਹਾਤਮਾ ਗਾਂਧੀ

ਜੇ ਪ੍ਰਗਟਾਵੇ ਦੀ ਆਜ਼ਾਦੀ ਦੂਰ ਹੋ ਜਾਂਦੀ ਹੈ, ਤਾਂ ਅਸੀਂ ਭੇਡਾਂ ਨੂੰ ਵੱਢੇ ਜਾਣ ਵਾਂਗ ਗੂੰਗੇ ਅਤੇ ਚੁੱਪਚਾਪ ਹੋ ਸਕਦੇ ਹਾਂ - ਜਾਰਜ ਵਾਸ਼ਿੰਗਟਨ

ਜਾਰਜ ਵਾਸ਼ਿੰਗਟਨ
ਤਸਵੀਰ ਕੈਪਸ਼ਨ, ਜਾਰਜ ਵਾਸ਼ਿੰਗਟਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਸਨ - 1732 'ਚ ਉਹ ਪੈਦਾ ਹੋਏ ਅਤੇ 1799 'ਚ ਉਨ੍ਹਾਂ ਦੀ ਮੌਤ ਹੋਈ

ਪ੍ਰੈੱਸ ਅਜਿਹੇ ਢੰਗ ਨਾਲ ਕੰਮ ਕਰਦੀ ਹੈ ਕਿ ਇਸ ਤੋਂ ਬਹੁਤੀ ਆਜ਼ਾਦੀ ਨਹੀਂ ਹੈ - ਗ੍ਰੇਸ ਕੇਲੀ

ਗ੍ਰੇਸ ਕੇਲੀ
ਤਸਵੀਰ ਕੈਪਸ਼ਨ, ਗ੍ਰੇਸ ਕੇਲੀ ਇੱਕ ਅਮਰੀਕੀ ਅਦਾਕਾਰਾ ਸਨ ਜਿਹੜੇ ਰਾਜਕੁਮਾਰ ਰੈਨਰ (ਤੀਜੇ) ਨਾਲ ਵਿਆਹ ਤੋਂ ਬਾਅਦ ਮੌਨੇਕੇ ਦੀ ਰਾਜਕੁਮਾਰੀ ਬਣੇ

ਕਿਸੇ ਵੀ ਸਰਕਾਰ ਨੂੰ ਸੈਂਸਰ ਦੇ ਬਗੈਰ ਨਹੀਂ ਹੋਣਾ ਚਾਹੀਦਾ ਹੈ: ਅਤੇ ਜਿੱਥੇ ਪ੍ਰੈੱਸ ਮੁਕਤ ਹੈ,ਉੱਥੇ ਇਸਨੂੰ ਕਦੇ ਕੋਈ ਲਾਗੂ ਨਹੀਂ ਕਰੇਗਾ : ਥੋਮਸ ਜੈਫ਼ਰਸਨ

ਥੋਮਸ ਜੈਫ਼ਰਸਨ
ਤਸਵੀਰ ਕੈਪਸ਼ਨ, ਥੋਮਸ ਜੈਫ਼ਰਸਨ ਅਮਰੀਕਾ ਦੇ ਸੰਸਥਾਪਕ ਸਨ ਅਤੇ ਉਹ 1801 ਤੋਂ 1809 ਦੌਰਾਨ ਤੀਜੇ ਰਾਸ਼ਟਰਪਤੀ ਵੀ ਰਹੇ

ਥੋਮਸ ਜੈਫ਼ਰਸਨ ਅਮਰੀਕਾ ਦੇ ਸੰਸਥਾਪਕ ਸਨ ਅਤੇ ਉਹ 1801 ਤੋਂ 1809 ਦੌਰਾਨ ਤੀਜੇ ਰਾਸ਼ਟਰਪਤੀ ਵੀ ਰਹੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)