ਭੋਪਾਲ ਗੈਸ ਤਰਾਸਦੀ ਦੇ ਸਾਢੇ ਤਿੰਨ ਦਹਾਕਿਆਂ ਬਾਅਦ ਕਿਹੋ-ਜਿਹੀ ਹੈ ਜ਼ਿੰਦਗੀ- ਤਸਵੀਰਾਂ

JUDAH PASSOW
ਤਸਵੀਰ ਕੈਪਸ਼ਨ, ਯੂਨੀਅਨ ਕਾਰਬਾਈਡ ਫੈਕਟਰੀ
ਪ੍ਰਕਾਸ਼ਿਤ

ਭੋਪਾਲ ਗੈਸ ਦੁਖਾਂਤ ਨੂੰ ਸਾਢੇ ਤਿੰਨ ਦਹਾਕੇ ਬੀਤ ਚੁੱਕੇ ਹਨ। ਉਦੋਂ ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋਂ ਜ਼ਹਿਰੀਲੀ ਗੈਸ ਰਿਸਣ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ।

ਅੰਦਾਜ਼ਾ ਲਾਇਆ ਜਾਂਦਾ ਹੈ ਕਿ ਗੈਸ ਰਿਸਣ ਦੇ ਪਹਿਲੇ ਚੌਵੀ ਘੰਟਿਆਂ ਵਿੱਚ ਹੀ 3000 ਜਾਨਾਂ ਚਲੀਆਂ ਗਈਆਂ ਸਨ।

ਉਸ ਤੋਂ ਬਾਅਦ ਵੀ ਹਜ਼ਾਰਾਂ ਜਾਨਾਂ ਗੈਸ ਦੇ ਮਾਰੂ ਅਸਰ ਨੂੰ ਨਾ ਸਹਾਰਦੀਆਂ ਇਸ ਜਹਾਨ ਨੂੰ ਅਲਵਿਦਾ ਕਹਿ ਗਈਆਂ ਸਨ।

ਭੋਪਾਲ ਗੈਸ ਦੁਨੀਆਂ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਸਨਅਤੀ ਦੁਖਾਂਤ ਹੈ।

ਫ਼ੋਟੋ ਪੱਤਰਕਾਰ ਜੁਡਾਹ ਪੈਸੋਅ ਉਸ ਦੁਖਾਂਤ ਅਤੇ ਫੈਕਟਰੀ ਦੇ ਖੰਡਰਾਂ ਦੇ ਪੜਛਾਵੇਂ ਹੇਠ ਜਿਉਂ ਰਹੇ ਲੋਕਾਂ ਦੀ ਜ਼ਿੰਦਗੀ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਦੇ ਰਹੇ ਹਨ।

ਸ਼ਕੀਰ ਖ਼ਾਨ ਹਸਪਤਾਲ ਵਿੱਚ ਇੱਕ ਮਰੀਜ਼ ਦੀ ਸਾਹ ਪ੍ਰਣਾਲੀ ਦਾ ਐਕਸ-ਰੇ ਉਤਾਰਿਆ ਜਾ ਰਿਹਾ ਹੈ।
ਤਸਵੀਰ ਕੈਪਸ਼ਨ, ਸ਼ਕੀਰ ਖ਼ਾਨ ਹਸਪਤਾਲ ਵਿੱਚ ਇੱਕ ਮਰੀਜ਼ ਦੀ ਸਾਹ ਪ੍ਰਣਾਲੀ ਦਾ ਐਕਸ-ਰੇ ਉਤਾਰਿਆ ਜਾ ਰਿਹਾ ਹੈ। ਇਸ ਵਿਅਕਤੀ ਦੀ ਜਵਾਨੀ ਦੌਰਾਨ ਗੈਸ ਹਾਦਸੇ ਤੋਂ ਬਾਅਦ ਬਣਨ ਵਾਲੇ ਗੈਸੀ ਬੱਦਲ ਦੇ ਸੰਪਰਕ ਵਿੱਚ ਆ ਗਿਆ ਸੀ।
ਕਾਰਕੁਨਾਂ ਦਾ ਕਹਿਣਾ ਹੈ ਕਿ ਲਗਭਗ 20000 ਗੈਸ ਰਿਸਣ ਕਾਰਨ ਜਾਨਾਂ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਹਾਲੇ ਵੀ ਭੁਗਤ ਰਹੇ ਹਨ।
ਤਸਵੀਰ ਕੈਪਸ਼ਨ, ਕਾਰਕੁਨਾਂ ਦਾ ਕਹਿਣਾ ਹੈ ਕਿ ਲਗਭਗ 20, 000 ਗੈਸ ਰਿਸਣ ਕਾਰਨ ਜਾਨਾਂ ਗੁਆ ਚੁੱਕੇ ਹਨ ਅਤੇ ਬਹੁਤ ਸਾਰੇ ਹਾਲੇ ਵੀ ਭੁਗਤ ਰਹੇ ਹਨ।
ਬਲੂ ਮੂਨ ਇਲਾਕੇ ਵਿੱਚ ਸਾਲ 1984 ਵਿੱਚ ਪੂਰੇ ਭੋਪਾਲ ਦੀ ਵਸੋਂ ਦਾ ਤਿੰਨ ਤਿਹਾਈ ਹਿੱਸਾ ਜਾਣੀ ਸਾਢੇ ਪੰਜ ਲੱਖ ਲੋਕ ਇੱਥੇ ਰਹਿੰਦੇ ਹਨ।
ਤਸਵੀਰ ਕੈਪਸ਼ਨ, ਬਲੂ ਮੂਨ ਇਲਾਕਾ ਫੈਕਟਰੀ ਦੇ ਬਿਲਕੁਲ ਨਾਲ ਲਗਦਾ ਇਲਾਕਾ ਹੈ। ਸਾਲ 1984 ਵਿੱਚ ਪੂਰੇ ਭੋਪਾਲ ਦੀ ਵਸੋਂ ਦਾ ਤਿੰਨ ਤਿਹਾਈ ਹਿੱਸਾ ਜਾਣੀ ਸਾਢੇ ਪੰਜ ਲੱਖ ਲੋਕ ਇੱਥੇ ਰਹਿੰਦੇ ਹਨ।
ਤਾਜ਼ਾ ਪਾਣੀ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਰਸਾਇਣ ਹਾਲੇ ਵੀ ਜ਼ਮੀਨ ਵਿੱਚ ਅਤੇ ਜ਼ਮੀਨੀ ਪਾਣੀ ਵਿੱਚ ਰਿਸ ਰਹੇ ਹਨ।
ਤਸਵੀਰ ਕੈਪਸ਼ਨ, ਤਾਜ਼ਾ ਪਾਣੀ ਪਾਈਪਾਂ ਰਾਹੀਂ ਸਪਲਾਈ ਕੀਤਾ ਜਾਂਦਾ ਹੈ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਰਸਾਇਣ ਹਾਲੇ ਵੀ ਜ਼ਮੀਨ ਵਿੱਚ ਅਤੇ ਜ਼ਮੀਨੀ ਪਾਣੀ ਵਿੱਚ ਰਿਸ ਰਹੇ ਹਨ।
ਪੀੜਤਾਂ ਦਾ ਕਹਿਣਾ ਹੈ ਕਿ ਗੈਸ ਹਾਦਸੇ ਤੋਂ ਤਿੰਨ ਦਹਾਕਿਆਂ ਬਾਅਦ ਵੀ ਸਰੀਰਕ ਤੇ ਮਾਨਸਿਕਤਾ ਵਾਲੇ ਬੱਚੇ ਪੈਦਾ ਹੋ ਰਹੇ ਹਨ।
ਤਸਵੀਰ ਕੈਪਸ਼ਨ, ਪੀੜਤਾਂ ਦਾ ਕਹਿਣਾ ਹੈ ਕਿ ਗੈਸ ਹਾਦਸੇ ਤੋਂ ਤਿੰਨ ਦਹਾਕਿਆਂ ਬਾਅਦ ਵੀ ਸਰੀਰਕ ਤੇ ਮਾਨਸਿਕਤਾ ਵਾਲੇ ਬੱਚੇ ਪੈਦਾ ਹੋ ਰਹੇ ਹਨ।
ਪ੍ਰਾਚੀ ਚੁੱਗ ਸੈਰੀਬਰਲ ਪਾਲਸੀ ਤੋਂ ਪੀੜਤ ਹੈ। ਧਮਾਕੇ ਦੀ ਰਾਤ ਉਸ ਦੀ ਮਾਂ ਗੈਸ ਦੇ ਸੰਪਰਕ ਵਿੱਚ ਆ ਗਈ ਸੀ।
ਤਸਵੀਰ ਕੈਪਸ਼ਨ, ਪ੍ਰਾਚੀ ਚੁੱਗ ਸੈਰੀਬਰਲ ਪਾਲਸੀ ਤੋਂ ਪੀੜਤ ਹੈ। ਧਮਾਕੇ ਦੀ ਰਾਤ ਉਸ ਦੀ ਮਾਂ ਗੈਸ ਦੇ ਸੰਪਰਕ ਵਿੱਚ ਆ ਗਈ ਸੀ।
ਸੰਭਾਵਨਾ ਟਰੱਸਟ ਕਲੀਨਿਕ ਵਿੱਚ ਮਰੀਜ਼ਾਂ ਦਾ ਆਯੁਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਇਲਾਜ ਕੀਤਾ ਜਾਂਦਾ ਹੈ।
ਤਸਵੀਰ ਕੈਪਸ਼ਨ, ਸੰਭਾਵਨਾ ਟਰੱਸਟ ਕਲੀਨਿਕ ਵਿੱਚ ਮਰੀਜ਼ਾਂ ਦਾ ਆਯੁਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਇਲਾਜ ਕੀਤਾ ਜਾਂਦਾ ਹੈ।
ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਹੱਥਾਂ ਦੇ ਨਿਸ਼ਾਨ।
ਤਸਵੀਰ ਕੈਪਸ਼ਨ, ਗੰਭੀਰ ਬਿਮਾਰੀਆਂ ਤੋਂ ਪੀੜਤ ਬੱਚਿਆਂ ਦੇ ਹੱਥਾਂ ਦੇ ਨਿਸ਼ਾਨ। ਇਨ੍ਹਾਂ ਬੱਚਿਆਂ ਦਾ ਭੋਪਾਲ ਦੇ ਚਿੰਗਾਰੀ ਟਰੱਸਟ ਫਿਜ਼ੀਕਲ ਥੈਰਿਪੀ ਕਲੀਨਿਕ ਵਿੱਚ ਕੀਤਾ ਗਿਆ।
ਇੱਕ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀ ਖੇਡਦੇ ਹੋਏ।
ਤਸਵੀਰ ਕੈਪਸ਼ਨ, ਇੱਕ ਪ੍ਰਾਇਮਰੀ ਸਕੂਲ ਵਿੱਚ ਵਿਦਿਆਰਥੀ ਖੇਡਦੇ ਹੋਏ।

ਇਸ ਸਕੂਲ ਦੀ ਸ਼ੁਰੂਆਤ ਡੋਮਨਿਕ ਲੈਪਰੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਕੀਤੀ ਗਈ ਸੀ। ਇਹ ਫਾਊਂਡੇਸ਼ਨ ਲੈਪਰੀ ਤੇ ਜਾਵੇਰੀ ਮੋਰੋ ਦੀ ਲਿਖੀ ਕਿਤਾਬ Five Past Midnight in Bhopal ਤੋਂ ਹੋਣ ਵਾਲੀ ਕਮਾਈ ਨਾਲ ਸੰਭਾਵਨਾ ਕਲੀਨਿਕ ਨੂੰ ਵੀ ਮਦਦ ਦਿੰਦੀ ਹੈ।

ਇਸ ਸਕੂਲ ਦਾ ਭਵਿੱਖ ਅਧਰ ਵਿੱਚ ਲਟਕ ਰਿਹਾ ਹੈ।
ਤਸਵੀਰ ਕੈਪਸ਼ਨ, ਇਸ ਸਕੂਲ ਦਾ ਭਵਿੱਖ ਅਧਰ ਵਿੱਚ ਲਟਕ ਰਿਹਾ ਹੈ।
ਭੋਪਾਲ ਗੈਸ ਦੁਖਾਂਤ

ਪੀੜਤਾਂ ਨੂੰ ਦਿੱਤੇ ਗਏ ਮੁਆਵਜ਼ੇ ਨੂੰ ਸੁਪਰੀਮ ਕੋਰਟ ਨੇ 1989 ਵਿੱਚ ਸਹੀ ਠਹਿਰਾ ਦਿੱਤਾ ਸੀ। ਹਾਲਾਂਕਿ ਕਈਆਂ ਦਾ ਮੰਨਣਾ ਹੈ ਕਿ ਇਲਾਕੇ ਦੀ ਸਫ਼ਾਈ ਲਈ ਹੋਰ ਫੰਡਾਂ ਦੀ ਦਰਕਾਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)