ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਅਤੇ ਨਵਜੋਤ ਸਿੰਘ ਸਿੱਧੂ ਦੀ ਰਣਨੀਤੀ ਬਾਰੇ ਕੀ ਦੱਸਿਆ
ਨਵਜੋਤ ਕੌਰ ਸਿੱਧੂ ਨੇ ਨਵੀਂ ਪਾਰਟੀ ਅਤੇ ਨਵਜੋਤ ਸਿੰਘ ਸਿੱਧੂ ਦੀ ਰਣਨੀਤੀ ਬਾਰੇ ਕੀ ਦੱਸਿਆ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਭਾਰਤੀ ਰਾਸ਼ਟਰਵਾਦੀ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਨਵਜੋਤ ਕੌਰ ਸਿੱਧੂ ਨੇ ਇਹ ਐਲਾਨ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕੀਤਾ। ਨਵਜੋਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਪਾਰਟੀ ਵਿੱਚ ਜਾਣ ਦਾ ਕਿਉਂ ਫੈਸਲਾ ਲਿਆ।
ਨਵਜੌਤ ਕੌਰ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਭਾਰਤੀ ਰਾਸ਼ਟਰਵਾਦੀ ਪਾਰਟੀ ਦੀ ਅਗਵਾਈ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਪਾਰਟੀ ਦਾ ਪੰਜਾਬ ਵਿੱਚ ਰੋਡ ਮੈਪ ਕੀ ਹੋਵੇਗਾ। ਜਦੋਂ ਨਵਜੋਤ ਕੌਰ ਸਿੱਧੂ ਤੋਂ ਨਵਜੋਤ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਫਿਲਹਾਲ ਉਹ ਨਾਲ ਨਹੀਂ ਹਨ।
ਰਿਪੋਰਟ: ਚਰਨਜੀਤ ਕੌਰ, ਐਡਿਟ: ਸੁਖਮਨਦੀਪ ਸਿੰਘ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



