ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ

ਵੀਡੀਓ ਕੈਪਸ਼ਨ, ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ?
ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ
ਗੋਪੀ ਚੰਦ ਭਾਰਗਵ
ਤਸਵੀਰ ਕੈਪਸ਼ਨ, ਗੋਪੀ ਚੰਦ ਭਾਰਗਵ ਨੂੰ ਆਜ਼ਾਦ ਭਾਰਤ ਵਿੱਚ ਪੰਜਾਬ ਸੂਬੇ ਦੀ ਕਮਾਨ ਸੌਂਪੀ ਗਈ ਸੀ
ਪ੍ਰਕਾਸ਼ਿਤ

ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਡਾ. ਗੋਪੀ ਚੰਦ ਭਾਰਗਵ ਸਨ ਜੋ ਇੱਕ ਹਿੰਦੂ ਚਿਹਰਾ ਸਨ।

ਵੰਡ ਤੋਂ ਬਾਅਦ ਗੋਪੀ ਚੰਦ ਭਾਰਗਵ ਨੂੰ ਸ਼ਰਨਾਰਥੀਆਂ ਦੇ ਪੁਨਰਵਾਸ, ਫਿਰਕੂ ਹਿੰਸਾ ਅਤੇ ਪ੍ਰਸ਼ਾਸਨਿਕ ਅਸਥਿਰਤਾ ਵਰਗੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ।

ਉਹ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਨ। ਅਗਸਤ 1947 ਤੋਂ ਅਪ੍ਰੈਲ 1949 ਤੱਕ ਉਹ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ। ਫਿਰ ਅਕਤੂਬਰ 1949 ਤੋਂ ਜੂਨ 1951 ਅਤੇ ਫਿਰ ਸਾਲ 1964 ਵਿੱਚ ਬਹੁਤ ਹੀ ਥੋੜ੍ਹੇ ਸਮੇਂ ਲਈ ਪੰਜਾਬ ਦੇ ਮੁੱਖ ਮੰਤਰੀ ਬਣੇ।

8 ਮਾਰਚ 1889 ਨੂੰ ਅੰਗ੍ਰੇਜ਼ ਹਕੂਮਤ ਵਾਲੇ ਸਿਰਸਾ ਜ਼ਿਲ੍ਹੇ ਵਿੱਚ ਪੈਦਾ ਹੋਏ ਗੋਪੀ ਚੰਦ ਭਾਰਗਵ ਨੇ ਲਾਹੌਰ ਕਾਲਜ ਤੋਂ MBBS ਦੀ ਪੜ੍ਹਾਈ ਕੀਤੀ। ਪਰ ਕੁਝ ਹੀ ਸਾਲਾਂ ਵਿੱਚ ਡਾਕਟਰੀ ਦੀ ਪ੍ਰੈਕਟਿਸ ਛੱਡ ਕੇ ਆਜ਼ਾਦੀ ਦੇ ਅੰਦੋਲਨ ਵਿੱਚ ਸ਼ਾਮਲ ਹੋ ਗਏ ਅਤੇ ਸਿਆਸਤ ਨਾਲ ਜੁੜ ਗਏ।

ਇਸ ਸਿਆਸੀ ਸਫ਼ਰ ਦੌਰਾਨ ਉਹ ਕਈ ਵਾਰ ਜੇਲ੍ਹ ਵੀ ਗਏ। ਉਨ੍ਹਾਂ ਦੇ ਭਰਾ ਪੰਡਿਤ ਠਾਕੁਰ ਦਾਸ ਭਾਰਗਵ ਵੀ ਕਾਂਗਰਸ ਆਗੂ ਤੇ ਇੱਕ ਆਜ਼ਾਦੀ ਘੁਲਾਟੀਏ ਸਨ।

ਭਾਰਤ ਨੂੰ ਵੱਖਰੇ ਮੁਲਕ ਦੀ ਪਛਾਣ ਮਿਲਣ ਤੋਂ ਪਹਿਲਾਂ ਦੇ ਦੌਰ ਵਿੱਚ ਗੋਪੀ ਚੰਦ ਭਾਰਗਵ ਪੰਜਾਬ ਕਾਂਗਰਸ ਦੇ ਮੁੱਖ ਆਗੂ ਦੇ ਤੌਰ 'ਤੇ ਸਰਗਰਮ ਸਨ।

ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਉਹ ਵੇਲਾ, ਜਦੋਂ ਆਜ਼ਾਦੀ ਘੁਲਾਟੀਏ ਜੇਲ੍ਹ ਵਿੱਚ ਭੁੱਖ ਹੜਤਾਲ 'ਤੇ ਸਨ, ਤਾਂ ਗੋਪੀ ਚੰਦ ਭਾਰਗਵ ਕਈ ਵਾਰ ਉਨ੍ਹਾਂ ਨੂੰ ਮਿਲਣ ਲਈ ਜਾਂਦੇ ਸਨ।

ਉਹ ਆਜ਼ਾਦੀ ਘੁਲਾਈਟੇ ਜਤਿੰਦਰ ਨਾਥ ਦਾਸ ਦੇ ਇਲਾਜ ਲਈ ਵੀ ਜਾਂਦੇ ਰਹੇ, ਪਰ 63 ਦਿਨ ਭੁੱਖੇ ਰਹਿਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਸੀ।

ਭਗਤ ਸਿੰਘ ਨੂੰ ਵੀ ਜੇਲ੍ਹ ਵਿੱਚ ਲਗਭਗ ਉਹ ਰੋਜ਼ ਮਿਲਣ ਜਾਂਦੇ ਸਨ ਤੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਸਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)