ਨਾ ਉਮਰ ਦੀ ਪਰਵਾਹ ਅਤੇ ਨਾ ਹੀ ਥਕਾਵਟ ਦਾ ਡਰ, ਮਿਲੋ ਰਾਜਸਥਾਨ ਦੀ 94 ਸਾਲ ਦੀ ਪਾਨੀ ਦੇਵੀ ਨਾਲ, ਜੋ ਖੇਡਾਂ 'ਚ ਕਈ ਮੈਡਲ ਜਿੱਤੇ ਚੁੱਕੇ ਹਨ

ਵੀਡੀਓ ਕੈਪਸ਼ਨ, ਰਾਜਸਥਾਨ ਦੀ 94 ਸਾਲ ਦੀ ਪਾਨੀ ਦੇਵੀ ਨੇ ਬੁੱਢਾਪੇ ਦੀ ਪਰਿਭਾਸ਼ਾ ਕਿਵੇਂ ਬਦਲੀ
ਨਾ ਉਮਰ ਦੀ ਪਰਵਾਹ ਅਤੇ ਨਾ ਹੀ ਥਕਾਵਟ ਦਾ ਡਰ, ਮਿਲੋ ਰਾਜਸਥਾਨ ਦੀ 94 ਸਾਲ ਦੀ ਪਾਨੀ ਦੇਵੀ ਨਾਲ, ਜੋ ਖੇਡਾਂ 'ਚ ਕਈ ਮੈਡਲ ਜਿੱਤੇ ਚੁੱਕੇ ਹਨ
ਪ੍ਰਕਾਸ਼ਿਤ

ਨਾ ਉਮਰ ਦੀ ਪਰਵਾਹ, ਨਾ ਥਕਾਵਟ ਦਾ ਡਰ, ਸਿਰਫ ਕੁਝ ਵੱਖਰਾ ਕਰਨ ਦਾ ਜਜ਼ਬਾ। ਪਾਨੀ ਦੇਵੀ ਜਿਸ ਮਾਹੌਲ ਤੋਂ ਆਉਂਦੇ ਹਨ, ਉੱਥੇ ਇਸ ਉਮਰ ਵਿੱਚ ਖੇਡਣਾ ਲਗਭਗ ਨਾਮੁਮਕਿਨ ਮੰਨਿਆ ਜਾਂਦਾ ਹੈ।

ਜਿਸ ਉਮਰ ਵਿੱਚ ਜ਼ਿਆਦਾਤਰ ਲੋਕ ਅਰਾਮ ਕਰਨਾ ਪਸੰਦ ਕਰਦੇ ਹਨ, ਉਸ ਉਮਰ ਦੇ ਪੜਾਅ 'ਤੇ ਪਾਨੀ ਦੇਵੀ ਬਜ਼ੁਰਗ ਹੋਣ ਦੇ ਮਾਇਨੇ ਬਦਲ ਰਹੇ ਹਨਨ।

ਰਾਜਸਥਾਨ ਦੀ 94 ਸਾਲਾ ਪਾਣੀ ਦੇਵੀ ਮਾਸਟਰ ਐਥਲੀਟ ਬਣਨ ਲਈ ਟ੍ਰੇਨਿੰਗ ਲੈ ਰਹੇ ਹਨ। ਇਸ ਪਿੱਛੇ ਉਨ੍ਹਾਂ ਦਾ ਰਾਜ਼ ਹੈ ਨਾ ਕੋਈ ਡਰ, ਨਾ ਕੋਈ ਹੱਦ।

ਇਹ ਕਹਾਣੀ ਇਸ ਲਈ ਵੀ ਖਾਸ ਹੈ ਕਿਉਂਕਿ ਉਨ੍ਹਾਂ ਦੇ ਪੋਤੇ ਜੈ ਕਿਸ਼ਨ ਹੀ ਉਨ੍ਹਾਂ ਦੇ ਕੋਚ ਹਨ।

ਪਾਨੀ ਦੇਵੀ
ਤਸਵੀਰ ਕੈਪਸ਼ਨ, ਪਾਨੀ ਦੇਵੀ ਖੇਡਾਂ ਵਿੱਚ ਕਈ ਮੈਡਲ ਜਿੱਤ ਚੁੱਕੇ ਹਨ

ਬੀਬੀਸੀ ਦੇ ਪੱਤਰਕਾਰ ਕੁਮਾਰੀ ਸਨੇਹਾ ਨੇ ਪਾਨੀ ਦੇਵੀ ਅਤੇ ਜੈ ਕਿਸ਼ਨ ਨਾਲ ਮੁਲਾਕਾਤ ਕੀਤੀ। ਦੇਖੋ ਉਨ੍ਹਾਂ ਦਾ ਸਫ਼ਰ, ਚੁਣੌਤੀਆਂ ਤੇ ਖੇਡਾਂ ਨੇ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਬਦਲੀ ਹੈ।

ਰਿਪੋਰਟ: ਕੁਮਾਰੀ ਸਨੇਹਾ, ਸ਼ੂਟ/ਐਡਿਟ: ਦੇਬਲਿਨ ਰਾਏ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)