ਪੰਜਾਬ ਨਗਰ ਨਿਗਮ ਦੇ
ਹੁਣ ਤੱਕ ਦੇ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ ਹਨ। ਪੰਜਾਬ
ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦਾ ਧੰਨਵਾਦ
ਕੀਤਾ।
ਮੀਡੀਆ ਨੂੰ ਸੰਬੋਧਨ
ਕਰਦਿਆਂ ਉਨ੍ਹਾਂ ਕਿਹਾ, ਪੰਜਾਬ ਦੇ ਲੋਕਾਂ ਨੇ ਨਫਰਤ ਦੀ ਸਿਆਸਤ ਨੂੰ ਨਕਾਰਿਆ ਅਤੇ ਆਮ ਆਦਮੀ
ਪਾਰਟੀ ਦੀ ਵਿਕਾਸ ਦੀ ਰਾਜਨੀਤੀ ਨੂੰ ਹਾਂ ਪੱਖੀ ਹੁੰਗਾਰਾ ਦਿੱਤਾ।
ਸੀਐੱਮ ਮਾਨ ਨੇ ਕਿਹਾ,
‘’ਵੰਡ ਪਾਉਣ ਵਾਲਿਆਂ ਨੂੰ ਨਹੀਂ , ਪੰਜਾਬ ਦੇ ਲੋਕਾਂ ਨੇ ਸੈਕੂਲਰ ਪਾਰਟੀ ਦੀ ਰਾਜਨੀਤੀ ਨੂੰ ਸਰਾਹਿਆ।‘’
ਉਨ੍ਹਾਂ ਆਖਿਆ ਕਿ ‘ਆਪ’ ਇੱਕ ਹਜ਼ਾਰ ਤੱਕ ਸੀਟਾਂ ਜਿੱਤ ਜਾਵੇਗੀ 90 ਫੀਸਦ ਤੋਂ
ਵੱਧ ਸੀਟਾਂ ‘ਆਪ’ ਜਿੱਤ ਰਹੀ ਹੈ।
‘’ਜੇ ਸਾਢੇ ਚਾਰ ਸਾਲ ਬਾਅਦ ਅਜਿਹੀ ਮੋਹਰ ਲੱਗਦੀ ਹੈ ਤਾਂ
2027 ਦਾ ਮਾਹੌਲ ਇਸ ਤੋਂ ਵਧੀਆਂ ਨਹੀਂ ਹੋ ਸਕਦਾ ਹੁਣ ਤਾਂ ਸੱਚ ਸਾਹਮਣੇ ਆ ਗਿਆ।‘’
‘’ਹੁਣ ਤੱਕ ਜਿੰਨੀਆਂ
ਚੋਣਾਂ ਹੋਈਆਂ, ਭਾਵੇ ਸਰਪੰਚੀ ਦੀ ਚੋਣ ਹੋਵੇ, ਜਲੰਧਰ ਲੋਕ ਸਭਾ ਜ਼ਿਮਨੀ ਚੋਣ ਹੋਵੇ, ਚਾਰ ਜ਼ਿਮਨੀ ਚੋਣਾਂ ਹੋਣ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਚੋਣਾਂ ਹੋਣ, ਅਤੇ ਹੁਣ ਨਗਰ ਨਿਗਮ ਤੇ ਪੰਚਾਇਤਾਂ ਦੀਆਂ ਚੋਣਾਂ ਹੋਣ,
ਹਰੇਕ ਚੋਣ ਨੂੰ ਸੈਮੀਫਾਈਨਲ ਕਿਹਾ ਜਾਂਦਾ ਸੀ ਅਤੇ ਅਸੀਂ
ਹਰੇਕ ਸੈਮੀਫਾਈਨਲ ਵਿੱਚ ਜਿੱਤੇ ਹਾਂ। ਹੁਣ ਤਾਂ ਤੁਸੀਂ ਕਹਿ ਸਕਦੇ ਹੋ ਕਿ ‘ਆਪ’ ਫਾਈਨਲ ਵਿੱਚ ਹੈ।‘’
‘’ਹਰ ਕਿਸਮ ਦੀ ਲੇਅਰ ‘ਚੋਂ ‘ਆਪ’ ਜਿੱਤ ਚੁੱਕੀ ਹੈ , ਹੁਣ ਆਖਰੀ ਲੇਅਰ 2027 ਦੀ ਰਹਿ ਗਈ ਉਸ ਵਿੱਚੋਂ ਵੀ ਜਿੱਤ ਕੇ ਦਿਖਾਵਾਂਗੇ।
‘’ਕਾਂਗਰਸ, ਅਕਾਲੀ ਦਲ ਅਤੇ ਬੀਜੇਪੀ ਦੀਆਂ ਸੀਟਾਂ ਇਕੱਠੀਆਂ ਵੀ ਕਰ ਲਈਏ ਤਾਂ ਵੀ ‘ਆਪ’ ਦਾ ਮੁਕਾਬਲਾ ਨਹੀਂ ਸਕਣਗੇ।‘’

ਤਸਵੀਰ ਸਰੋਤ, AAP/FB